R S Gupta President SewaBharti Rajpura Views, Tree PlantationR S Gupta President SewaBharti Rajpura Views, Tree Plantation 

ਰਾਜਪੁਰਾ 13 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਚ ਸਮਾਜ ਸੇਵਾ ਦੇ ਇਤਿਹਾਸ ਕਾਇਮ ਕਰਨ ਵਾਲੀ ਅਤੇ ਵੱਖ ਵੱਖ ਪ੍ਰੋਜੈਕਟਾਂ ਤੇ ਸੇਵਾ ਕਰਨ ਵਾਲੀ ਸਮਾਜ ਸੇਵੀ ਸੰਸ਼ਥਾਂ ਸੇਵਾ ਭਾਰਤੀ (ਰਜਿ.) ਰਾਜਪੁਰਾ ਵਲੋਂ ਭੋਗਲਾ ਰੋਡ ਤੇ ਸਥਿਤ ਪਾਰਕ ਵਿੱਚ ਤਰਾਂ ਤਰਾਂ ਦੇ ਪੌਦੇ ਲਾ ਕੇ ਵਾਤਾਵਰਣ ਨੂੰ ਹੋਰ ਹਸੀਨ ਤੇ ਸੁੰਦਰ ਬਣਾਉਣ ਵਿੱਚ ਮਦਦਗਾਰ ਬਣੀ। ਇਸ ਸਾਦੇ ਜਿਹੇ ਸਮਾਰੋਹ ਵਿੱਚ ਵਾਰਡ ਨੰ 15 ਦੇ ਮੁੱਖ ਮਹਿਮਾਨ ਕੌਂਸ਼ਲਰ ਸ਼੍ਰੀ ਸ਼ਾਂਤੀ ਸਪਰਾ ਨੇ ਸਿਰਕਤ ਕੀਤੀ ਤੇ ਉਹਨਾਂ ਨੇ ਵੀ ਆਪਣੇ ਕਰ ਕਮਲਾ ਨਾਲ ਇਸ ਪਾਰਕ ਵਿੱਚ ਪੌਦੇ ਲਾਏ ਅਤੇ ਸਮੂਹ ਸੇਵਾ ਭਾਰਤੀ ਦੇ ਆਗੂਆ ਤੇ ਮੈਂਬਰਾਂ ਨੇ ਪੌਦਾ ਰੋਪਣ ਕੀਤਾ। ਸੇਵਾ ਭਾਰਤੀ ਰਾਜਪੁਰਾ ਦੇ ਪ੍ਰਧਾਨ ਆਰ ਐਸ ਗੁਪਤਾ ਅਤੇ ਆਗੂ ਨਵਦੀਪ ਅਰੋੜਾ ਐਡਵੋਕੇਟ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੇਵਾ ਭਾਰਤੀ ਪੂਰੇ ਭਾਰਤ ਦੇ 677 ਜਿਲਿਆਂ ਵਿੱਚ ਕੰਮ ਕਰ ਰਹੀ ਅਤੇ ਜਿਹੜੇ ਬੱਚੇ ਪੜ ਨਹੀਂ ਸਕਦੇ ਉਹਨਾਂ ਲਈ ਬਾਲ ਸੰਸ਼ਕਾਰ ਕੇਂਦਰ ਵਿੱਚ ਉਹਨਾਂ ਨੂੰ ਫਰੀ ਐੈਜੂਕੇਸ਼ਨ ਦੇਣਾ ਅਤੇ ਰਾਜਪੁਰਾ ਰੇਲਵੇ ਜੰਕਸ਼ਨ ਤੇ ਯਾਤਰੀਆਂ ਦੀਆਂ ਸੁਵਿਧਾਵਾਂ ਲਈ ਜਲ ਸੇਵਾ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਇਸੇ ਪ੍ਰੋਜੈਕਟ ਦੇ ਤਹਿਤ ਹੀ ਅੱਜ ਭੋਗਲਾ ਰੋਡ ਤੇ ਵਾਰਡ ਨੰ 15 ਵਿੱਚ ਪੌਦਾ ਰੋਪਣ ਕੀਤਾ ਗਿਆ ਹੈ ਤਾਂ ਕਿ ਵਾਤਾਵਰਣ ਨੂੰ ਹੋਣ ਸੁੱਖਦ ਬਣਾਇਆ ਜਾ ਸਕੇ। 

Comments

Popular posts from this blog

Educated in SevaBharati hostel; the first doctor of Attappadi Tribal Village

All NGOs should take the lead of Sewabharati and adopt a Govt School: SDM

Sevabharathi “Anantha Kripa” A Shelter Home for patients